Skip Navigation
The Endowment for Human Development
The Endowment for Human Development
Improving lifelong health one pregnancy at a time.
Donate Now Get Free Videos

Multilingual Illustrated DVD [Tutorial]

The Biology of Prenatal Development
ਪ੍ਰਸੁਤੀਪੁਰਵ ਵਿਕਾਸ ਦਾ ਜੀਵਵਿਗਿਯਾਨ

.ਪੰਜਾਬੀ [Punjabi, Eastern]


National Geographic Society This program is distributed in the U.S. and Canada by National Geographic and EHD. [learn more]

Choose Language:
Download English PDF  Download Spanish PDF  Download French PDF  What is PDF?
 

Chapter 15   5 Weeks: Cerebral Hemispheres

4 ਤੋ 5 ਹਫਤਿਆਂ ਦੇ ਵਿੱਚ, ਦਿਮਾਗ ਤੇਜੀ ਨਾਲ ਵੱਧਦਾ ਜਾਂਦਾ ਰਹੇਗਾ ਅਤੇ 5 ਵਿਸ਼ਿਸ਼ਟ ਖੰਡਾਂ ਵਿੱਚ ਵਿਭਾਜਿਤ ਹੋ ਜਾਵੇਗਾ।

ਸਿਰ ਭ੍ਰੂਣ ਦੇ ਪੂਰੇ ਆਕਾਰ ਦੇ ਲਗੱਭਗ 1/3 ਹਿੱਸੇ ਨਾਲ ਮਿਲ ਕੇ ਬਣਿਆ ਹੋਆ ਹੈ।

ਦਿਮਾਗ ਦਾ ਅੱਧਾ ਹਿੱਸਾ ਨਜਰ ਆਉਣਾ ਸ਼ੁਰੂ ਹੋ ਜਾਂਦਾ ਹੈ, ਤੇ ਧੀਰੇ-ਧੀਰੇ ਇਹ ਦਿਮਾਗ ਦਾ ਸਬ ਤੋ ਵੱਡਾ ਹਿੱਸਾ ਬਣ ਜਾਂਦਾ ਹੈ।

ਦਿਮਾਗ ਦੇ ਇਸ ਹਿੱਸੇ ਤੋ ਨਿਯੰਤਣਿਤ ਹੋਣ ਵਾਲੇ ਕੰਮਾਂ ਵਿੱਚ ਵਿਚਾਰ, ਸੀਖਣਾ, ਯਾਦਦਾਸ਼ਤ, ਬੋਲਣ ਦੀ ਸ਼ਕਤੀ, ਦ੍ਰਿਸ਼ਟੀ, ਸੁਣਨਾ, ਇੱਛਾਵਾਂ, ਸਮਸਿਆ ਦਾ ਸਮਾਧਾਨ ਕਰਨਾ ਸ਼ਾਮਿਲ ਹਨ।

Chapter 16   Major Airways

ਸਾਂਹ ਲੈਣ ਦੀ ਪ੍ਰਕ੍ਰੀਆ ਵਿੱਚ ਸੱਜੀ ਤੇ ਖੱਬੀ ਖਾਸ ਸਟੈਮ ਬ੍ਰੌੰਕਾਈ ਹੁੰਦੀ ਹੈ ਤੇ ਉਹ ਅਖੀਰ ਵਿੱਚ ਟ੍ਰੈਕੀਆ, ਜਾਂ ਸਾਂਹਨਲੀ ਨੂੰ ਫੇਫਡ਼ਿਆਂ ਨਾਲ ਜੋਡ਼ਦੀ ਹੈ।

Chapter 17   Liver and Kidneys

ਪੇਟ ਦੇ ਵੱਡੇ ਜਿਗਰ ਉੱਤੇ ਤਿਆਨ ਦਿਓ ਜੋ ਧਡ਼ਕਦੇ ਹੋਏ ਦਿਲ ਨਾਲ ਲਗਿਆ ਹੋਇਆ ਹੈ।

ਸਥਾਈ ਗੁਰਦੇਂ 5 ਹਫਤਿਆਂ ਵਿੱਚ ਦਿਖਾਈ ਦਿੰਦੇ ਹਨ।

Chapter 18   Yolk Sac and Germ Cells

ਯੋਕ ਸੈਕ ਵਿੱਚ ਪਹਿਲੀ ਪ੍ਰਜਨਕ ਕੋਸ਼ੀਕਾਵਾਂ ਹੁੰਦੀਆਂ ਹਨ ਜਿਹਨਾਂ ਨੂੰ ਜੀਵਾਣੂ ਕੋਸ਼ੀਕਾ ਕਿਹਾ ਜਾਂਦਾ ਹੈ। 5 ਹਫਤਿਆਂ ਬਾਦ ਇਹ ਜੀਵਾਣੂ ਕੋਸ਼ੀਕਾਵਾਂ ਉਹਨਾਂ ਪ੍ਰਜਨਕ ਅੰਗਾਂ ਵਿੱਚ ਚਲੇ ਜਾਂਦੇ ਹਨ ਜੋ ਗੁਰਦੇ ਦੇ ਨਾਲ ਹੁੰਦੇ ਹਨ।

Chapter 19   Hand Plates and Cartilage

5 ਹਫਤਿਆਂ ਬਾਦ, ਭ੍ਰੂਣ ਵਿੱਚ ਹੱਥ ਦੀ ਪਲੇਟਾਂ ਦਾ ਵਿਕਾਸ ਵੀ ਹੁੰਦਾ ਹੈ, ਅਤੇ ਉਪਾਸਥੀ ਦੀ ਰਚਨਾ ਵੀ 5 ½ ਹਫਤਿਆਂ ਵਿੱਚ ਸ਼ੁਰੂ ਹੋ ਜਾਂਦੀ ਹੈ।

ਏਥੇ ਅਸੀ ਖੱਬੇ ਹੱਥ ਦੀ ਪਲੇਟ ਅਤੇ ਕਲਾਈ 5 ਹਫਤੇਂ ਤੇ 6 ਦਿਨਾਂ ਵਿੱਚ ਵੇਖਦੇ ਹਾਂ।

Embryonic Development: 6 to 8 Weeks

Chapter 20   6 Weeks: Motion and Sensation

6 ਹਫਤਿਆਂ ਦੇ ਵਿੱਚ ਮਸਤਿਸ਼ਕੀਏ ਅਰੱਧਵ੍ਰਿਤ ਦਿਮਾਗ ਦੇ ਦੂਜੇ ਖੰਡਾ ਤੋ ਬੇਮੇਲ ਤੇਜੀ ਨਾਲ ਵੱਧਣ ਲੱਗ ਪੈਂਦਾ ਹੈ।

ਭ੍ਰੂਣ ਵਿੱਚ ਆਪਣੇ ਆਪ ਹੋਣ ਵਾਲੀ ਅਤੇ ਪਰਾਵਰਤਿਤ ਹਰਕਤਾਂ ਹੋਣੀ ਸ਼ੁਰੂ ਹੋ ਜਾਂਦੀ ਹਨ। ਅਜਿਹੀ ਹਰਕਤਾਂ ਦਿਮਾਗ ਦੀ ਮਾਂਸਪੇਸ਼ੀਆਂ ਦੇ ਸਾਧਾਰਣ ਵਿਕਾਸ ਲਈ ਜਰੂਰੀ ਹਨ।

ਭ੍ਰੂਣ ਦੇ ਮੁੰਹ ਦੇ ਹਿੱਸੇ ਤੇ ਸਪਰਸ਼ ਕਰਨ ਨਾਲ ਸ਼ੀਸ਼ੂ ਆਪਣਾ ਸਿਰ ਪ੍ਰਤੀਕ੍ਰੀਆ ਦੇ ਤੌਰ ਤੇ ਵਾਪਸ ਲੈ ਲੈਂਦਾ ਹੈ।

Chapter 21   The External Ear and Blood Cell Formation

ਬਾਹਰੀ ਕੰਨ ਆਕਾਰ ਲੈਣਾ ਸ਼ੁਰੂ ਕਰ ਦਿੰਦੇ ਹਨ।

6 ਹਫਤਿਆਂ ਬਾਦ, ਖੂਨ ਦੀ ਕੋਸ਼ੀਕਾਵਾਂ ਦਾ ਜਿਗਰ ਵਿੱਚ ਬਣਨਾ ਚਾਲੂ ਰਹਿੰਦਾ ਹੈ ਜਿੱਥੇ ਹੁਣ ਲਿੰਫੋਸਾਈਟਸ ਮੌਜੂਦ ਹਨ। ਇਸ ਪ੍ਰਕਾਰ ਦੀ ਚਿੱਟੀ ਖੂਨ ਕੋਸ਼ੀਕਾ ਪ੍ਰਤੀਰਖਿਅਕ ਪ੍ਰਣਾਲੀ ਦਾ ਸਭ ਤੋ ਖਾਸ ਹਿੱਸਾ ਹੈ।

Chapter 22   The Diaphragm and Intestines

ਡਾਇਫ੍ਰਾਮ, ਇੱਕ ਅਜਿਹੀ ਪ੍ਰਾਥਮਿਕ ਮਾਂਸਪੇਸ਼ੀ ਹੈ ਜੋ ਸਾਂਹ ਲੈਣ ਲਈ ਇਸਤੇਮਾਲ ਹੁੰਦੀ ਹੈ, ਜੋ ਆਮਤੌਰ ਤੇ 6 ਹਫਤਿਆਂ ਦੇ ਵਿੱਚ ਬਣ ਜਾਂਦੀ ਹੈ।

ਹੁਣ ਆੰਤ ਦਾ ਇੱਕ ਹਿੱਸਾ ਨਾਭੀਨਾਲ ਵਿੱਚ ਅਸਥਾਈ ਰੂਪ ਨਾਲ ਉਭਰ ਜਾਂਦਾ ਹੈ। ਇਹ ਸਾਧਾਰਣ ਪ੍ਰਕ੍ਰੀਆ, ਜਿਸ ਨੂੰ ਫਿਸੀਓਲਾੱਜਿਕ ਹਰਨੀਏਸ਼ਨ ਕਿਹਾ ਜਾਂਦਾ ਹੈ, ਪੇਟ ਵਿੱਚ ਬਣ ਰਹੇ ਦੁਜੇ ਅੰਗਾ ਲਈ ਜਗਾਂ ਬਣਾਉੰਦੀ ਹੈ।

Chapter 23   Hand Plates and Brainwaves

6 ਹਫਤਿਆਂ ਵਿੱਚ ਹੱਥ ਦੀ ਪਲੇਟਾਂ ਵਿਕਸਿਤ ਹੋਕੇ ਥੋਡ਼ੀ ਚਪਟੀ ਹੋ ਜਾਂਦੀਆਂ ਹਨ।

6 ਹਫਤੇਂ ਤੇ 2 ਦਿਨ ਹੁੰਦੇ-ਹੁੰਦੇ ਦਿਮਾਗ ਦੀ ਤਰੰਗਾਂ ਦਰਜ ਹੋਣੀ ਸ਼ੁਰੂ ਹੋ ਜਾਂਦੀਆਂ ਹਨ।

Chapter 24   Nipple Formation

ਕਮਰ ਦੇ ਦੋਨੋ ਤਰਫ ਚੂਚੇ ਦਿਖਣ ਲੱਗ ਜਾਂਦੇ ਹਨ। ਜੋ ਬਾਦ ਵਿੱਚ ਆਪਣੀ ਅਖੀਰਲੀ ਜਗਾਂ ਛਾਤੀ ਦੇ ਸਾਹਮਣੇ ਪਹੁੰਚ ਜਾੰਦੇ ਹਨ।

Chapter 25   Limb Development

6 1/2 ਹਫਤਿਆੰ ਵਿਚ, ਕੋਹਨੀਆਂ ਅਲਗ ਹੋ ਜਾਂਦੀਆ ਹਨ, ਉੰਗਲੀਆਂ ਅਲਗ ਹੋਣਾ ਸ਼ੁਰੂ ਹੋ ਜਾਂਦੀਆ ਹਨ, ਅਤੇ ਹੱਥ ਦੀ ਹਰਕਤਾਂ ਦੇਖੀ ਜਾ ਸਕਦੀਆਂ ਹਨ।

ਹੱਡੀਆਂ ਦੀ ਰਚਨਾ ਜਿਸਨੂੰ ਓਸੀਫੀਕੇਸ਼ਨ ਕਹਿੰਦੇ ਹਨ, ਉਹ ਕਲੈਵੀਕਲ ਜਾਂ ਹੰਸਲੀ, ਅਤੇ ਜਬਡ਼ੇ ਦੀ ਉਪਰੀ ਤੇ ਨਿੱਚਲੀ ਹੱਡੀ ਵਿੱਚ ਸ਼ੁਰੂ ਹੁੰਦੀ ਹੈ।

Chapter 26   7 Weeks: Hiccups and Startle Response

7 ਹਫਤਿਆਂ ਵਿਚ ਹਿਚੱਕੀ ਵੇਖੀ ਜਾਂ ਸਕਦੀ ਹੈ।

ਹੁਣ ਲੱਤ ਦੀ ਹਰਕਤ ਇੱਕ ਚੌਕਾਣ ਵਾਲੀ ਪ੍ਰਤੀਕ੍ਰੀਆ ਨਾਲ ਦੇਖੀ ਜਾ ਸਕਦੀ ਹੈ।

Chapter 27   The Maturing Heart

ਚਾਰ ਭਾਗੀਏ ਦਿਲ ਮੁੱਖ ਰੂਪ ਨਾਲ ਪੂਰਾ ਹੋ ਗਿਆ ਹੈ। ਔਸਤ ਦਰਜੇ ਤੇ, ਹੁਣ ਦਿਲ 1 ਮਿਨਟ ਵਿਚ 167 ਵਾਰ ਧਡ਼ਕਦਾ ਹੈ।

7 1/2 ਹਫਤਿਆਂ ਵਿੱਚ, ਦਿਲ ਦੀ ਬਿਜਲੀ ਸੰਬੰਧੀ ਗਤੀਵਿਧੀਆਂ ਦਰਜ ਹੋ ਜਾਂਦੀ ਹਨ ਜੋ ਇਕ ਤਰੰਗ ਦਾ ਨਮੂਨਾ ਪ੍ਰਕਟ ਕਰਦੀ ਹੈ, ਜੋ ਬਿਲਕੁਲ ਪ੍ਰੌਣ ਮਨੁੱਖਾਂ ਜਿਹੀ ਹੁੰਦੀ ਹੈ।

Chapter 28   Ovaries and Eyes

ਔਰਤਾਂ ਵਿੱਚ, ਅੰਡਾਸ਼ਯ ਦੀ ਪਹਚਾਨ 7 ਹਫਤਿਆਂ ਬਾਦ ਹੋ ਸਕਦੀ ਹੈ।

7 1/2 ਹਫਤਿਆਂ ਬਾਦ ਅੱਖ ਦਾ ਵਰਣਕ ਦਰੀਸ਼ਟੀਪਟਲ ਆਸਾਨੀ ਨਾਲ ਦਿਖਦਾ ਹੈ ਤੇ ਪਲਕਾਂ ਤੇਜੀ ਨਾਲ ਵੱਧਣ ਦੀ ਸ਼ੁਰੂਆਤ ਕਰਦੀਆਂ ਹਨ।

Chapter 29   Fingers and Toes

ਉੰਗਲੀਆਂ ਅਲਗ ਹੋ ਗਈਆ ਤੇ ਪੈਰਾਂ ਦੀ ਉੰਗਲੀਆਂ ਸਿਰਫ ਤਲ ਤੋ ਜੁਡ਼ੀਆਂ ਹੋਈਆ ਹਨ।

ਹੱਥ ਹੁਣ ਨਾਲ ਆ ਸਕਦੇ ਹਨ, ਇੰਝ ਹੀ ਪੈਰ ਵੀ ਨਾਲ ਆ ਸਕਦੇ ਹਨ।

ਗੋਡਿਆਂ ਦੇ ਜੋਡ਼ ਵੀ ਮੌਜੂਦ ਹਨ।

The 8-Week Embryo

Chapter 30   8 Weeks: Brain Development

8 ਹਫਤਿਆਂ ਵਿੱਚ ਦਿਮਾਗ ਬਹੁਤ ਜਿਆਦਾ ਵਿਕਸਿਤ ਹੋ ਗਿਆ ਤੇ ਇਸਦਾ ਭਾਰ ਲਗੱਭਗ ਭ੍ਰੂਣ ਦੇ ਕੁਲ ਭਾਰ ਤੋ ਅੱਧਾ ਕੁ ਹੋ ਗਿਆ।

ਵਿਕਾਸ ਅਸਾਧਾਰਣ ਤੇਜੀ ਨਾਲ ਚਾਲੂ ਹੈ।

Chapter 31   Right- and Left-Handedness

8 ਹਫਤਿਆਂ ਬਾਦ, 75% ਭ੍ਰੂਣ ਸੱਜੇ ਹੱਥ ਵਲ ਪ੍ਰਬਲ ਹੁੰਦਾ ਦਿਸਣ ਲੱਗ ਪਿਆ। ਖੱਬੇ ਹੱਥ ਵਲ ਬਰਾਬਰੀ ਨਾਲ ਬਟਿਆ ਹੋਇਆ ਸੀ ਅਤੇ ਬਾਕੀ ਹਿੱਸਾ ਬਿਨਾ ਕਿਸੀ ਵਰੀਯਤਾ ਦੇ, ਖੱਬੇ ਹੱਥ ਵਲ ਬਰਾਬਰੀ ਨਾਲ ਬਟਿਆ ਸੀ। ਇਹ ਸੱਜੇ ਤੇ ਖੱਬੇ ਹੱਥ ਦੇ ਬਰਤਾਵ ਦਾ ਸਭ ਤੋ ਪਹਿਲਾ ਨਮੂਨਾ ਸੀ।

Chapter 32   Rolling Over

ਬਾਲ ਚਿਕਿਤੱਸਾ ਦਿਆਂ ਕਿਤਾਬਾਂ ' ਰੋਲ ਓਵਰ ' ਕਰਨ ਦੀ ਸ਼ਮਤਾ ਬਾਰੇ ਦਸਦੀ ਹਨ ਜੋ ਜਨਮ ਤੋ 10 ਤੋ 20 ਹਫਤਿਆਂ ਬਾਦ ਪ੍ਰਕਟ ਹੁੰਦੀਆਂ ਹਨ। ਯਧਪਿ, ਇਹ ਪ੍ਰਭਾਵਸ਼ਾਲੀ ਸਮੀਕਰਣ ਤਰਲ ਪਦਾਰਥ ਨਾਲ ਭਰੇ ਹੋਏ ਐਮਨੀਓਟਿਕ ਸੈਕ ਦੇ ਘੱਟ- ਗੁਰੂਤ੍ਵਾਕਰਸ਼ਣ ਵਾਲੇ ਹਿੱਸੇ ਵਿੱਚ ਬਹੁਤ ਪਹਿਲੇ ਤੋ ਦਿਖਣ ਲੱਗ ਜਾਂਦੇ ਹਨ। ਗਰੱਭਾਸ਼ਯ ਦੇ ਬਾਹਰ ਤੇਜ ਗੁਰੂਤ੍ਵਾਕਰਸ਼ਣ ਸ਼ਕਤੀ ਨੂੰ ਮਾਤ ਕਰਨ ਲਈ ਸਿਰਫ ਸ਼ੱਮਤਾ ਦੀ ਕਮੀ ਦੀ ਜਰੂਰਤ ਹੈ, ਤਾਂ ਜੋ ਸ਼ੀਸ਼ੂ ਨੂੰ ਘੁਮੱਣ ਤੋ ਰੋਕਿਆ ਜਾ ਸਕੇ।

ਇਸ ਦੌਰਾਨ, ਭ੍ਰੂਣ ਕੁਦਰਤੀ ਰੂਪ ਨਾਲ ਹੋਰ ਜਿਆਦਾ ਕ੍ਰਿਯਾਸ਼ੀਲ ਹੋ ਜਾਂਦਾ ਹੈ।

ਚਾਲ ਧੀਰੇ ਜਾਂ ਤੇਜ, ਇੱਕ ਵਾਰ ਜਾਂ ਵਾਰ-ਵਾਰ ਦੋਹਰਾਏ ਜਾਣ ਵਾਲੀ ਸ੍ਵਾਭਾਵਿਕ ਤੇ ਪ੍ਰਤਿਕ੍ਰਿਆ ਸਵਰੂਪ ਹੋ ਸਕਦੀ ਹੈ।

ਸਿਰ ਦਾ ਘੁਮਣਾ, ਗਰਦਨ ਦਾ ਵਿਸਤਾਰ ਅਤੇ ਹੱਥ ਦਾ ਮੁੰਹ ਤੋ ਸੰਪਰਕ ਜਾਦਾਤਰ ਘਟਿਤ ਹੁੰਦਾ ਹੈ।

ਭ੍ਰੂਣ ਨੂੰ ਸਪਰਸ਼ ਕਰਨ ਨਾਲ ਕਨਖੀਆਨਾ, ਜਬਡ਼ੇ ਦੀ ਹਲਚਲ, ਮਾਨਸਿਕ ਚਾਲਾਂ, ਅਤੇ ਪੈਰ ਦੀ ਉੰਗਲੀਆਂ ਦੇ ਕੋਨੇ ਪ੍ਰਕਾਸ਼ ਵਿੱਚ ਆ ਜਾਂਦੇ ਹਨ।

Chapter 33   Eyelid Fusion

7 ਤੇ 8 ਹਫਤਿਆਂ ਦੇ ਵਿੱਚ ਉਪਰੀ ਤੇ ਨਿੱਚਲੀ ਪਲਕਾਂ ਅੱਖ ਉੱਤੇ ਤੇਜੀ ਨਾਲ ਬਣਦੀਆਂ ਹਨ ਤੇ ਉਸ ਦਾ ਕੁਝ ਹਿੱਸਾ ਆਪਸ ਵਿੱਚ ਜੁਡ਼ ਜਾਂਦਾ ਹੈ।

Chapter 34   "Breathing" Motion and Urination

ਯਧਪਿ, ਗਰੱਭਾਸ਼ਯ ਵਿੱਚ ਹਵਾ ਨਹੀ ਹੁੰਦੀ, ਪਰ ਭ੍ਰੂਣ ਦੀ ਰੁਕ-ਰੁਕ ਕੇ ਸਾਂਹ ਲੈਣ ਦੀ ਗਤੀ 8 ਹਫਤਿਆਂ ਵਿੱਚ ਨਜਰ ਆਂਦੀ ਹੈ।

ਇਸ ਸਮੇਂ ਤੱਕ, ਗੁਰਦੇਂ ਪੇਸ਼ਾਬ ਬਣਾ ਚੁੱਕੇ ਹੁੰਦੇ ਹਨ ਜੋ ਐਮਨੀਓਟਿਕ ਪਦਾਰਥ ਵਿੱਚ ਜਾ ਕੇ ਮਿਲ ਜਾਂਦਾ ਹੈ।

ਬਾਲਕ ਦੇ ਭ੍ਰੂਣ ਵਿੱਚ, ਵਿਕਸਿਤ ਹੋ ਰਿਹਾ ਅੰਡਕੋਸ਼ ਟੈਸਟੋਸਟੈਰੋਨ ਪੈਦਾ ਕਰਨਾ ਤੇ ਛੋਡ਼ਨਾ ਸ਼ੁਰੂ ਕਰ ਦਿੰਦਾ ਹੈ।

Chapter 35   The Limbs and Skin

ਹੱਡੀਆਂ, ਜੋਡ਼, ਮਾਂਸਪੇਸ਼ੀਆਂ, ਨਸਾਂ ਅਤੇ ਅਵਯਵਾਂ ਦਿਆ ਖੂਨ ਦੀ ਨਾਡ਼ੀਆਂ ਪ੍ਰੌਣ ਮਨੁੱਖਾਂ ਨਾਲ ਕਾਫੀ ਮਿਲਦੀ ਹੈ।

8 ਹਫਤਿਆਂ ਬਾਦ ਐਪੀਡਰਮੀਸ ਜਾਂ ਬਾਹਰੀ ਤੱਵਚਾ, ਬਹੁ-ਪਰਤੀਏ ਆਵਰਣ ਬਣ ਜਾਂਦਾ ਹੈ, ਜਿਸ ਨਾਲ ਇਸ ਦੀ ਪਾਰਦਰਸ਼ਿਤਾ ਕਾਫੀ ਹੱਦ ਤੱਕ ਘੱਟ ਜਾਂਦੀ ਹੈ।

ਜਿਵੇਂ ਹੀ ਪੂਰੇ ਮੁੰਹ ਉੱਤੇ ਵਾਲ ਦਿਖਾਈ ਦਿੰਦੇ ਹਨ ਤਿਵੇਂ ਹੀ ਭੌਹੇਂ ਬਣਨਾ ਸ਼ੁਰੂ ਹੋ ਜਾਂਦੀਆ ਹਨ।

Chapter 36   Summary of the First 8 Weeks

ਅੱਠਵਾਂ ਹਫਤਾ ਭ੍ਰੂਣੀਯ ਅਵੱਧੀ ਦਾ ਅੰਤਲਾ ਸਮਾਂ ਹੁੰਦਾ ਹੈ।

ਇਸ ਦੌਰਾਨ ਮਨੁੱਖ ਦਾ ਭ੍ਰੂਣ ਇੱਕ ਕੋਸ਼ੀਕਾ ਤੋ ਕਰੀਬ ਇੱਕ ਅਰਬ ਕੋਸ਼ੀਕਾਵਾਂ ਵਿੱਚ ਬਦਲ ਜਾਂਦੀ ਹੈ ਜੋ ਲਗਭਗ 4 ਹਜਾਰ ਤੋ ਜਿਆਦਾ ਵਿਸ਼ੀਸ਼ਟ ਸ਼ਾਰੀਰਕ ਬਨਾਵਟਾਂ ਦਾ ਰੂਪ ਧੱਰ ਲੈਂਦੀਆਂ ਹਨ।

ਭ੍ਰੂਣ ਵਿੱਚ ਹੁਣ ਪ੍ਰੌਣ ਮਨੁਖਾਂ ਵਿੱਚ ਮਿਲਣ ਵਾਲੀ 90% ਤੋ ਜਿਆਦਾ ਬਨਾਵਟਾਂ ਵਿਕਸਿਤ ਹੋਣੀਆਂ ਸ਼ੁਰੂ ਹੋ ਜਾਂਦੀਆ ਹਨ।


Add a Comment

Your Name: Log In 3rd-party login: Facebook     Google     Yahoo

Comment: